List Headline Image
Updated by iksoch2020 on Sep 27, 2020
 REPORT
iksoch2020 iksoch2020
Owner
10 items   1 followers   0 votes   12 views

Ik Soch

Ik Soch is an online news portal that keeps you updated with trending and informative headlines daily. At this news site, we update you with the latest entertainment, Politics, Sports, Health, tech, and business News. For daily updates and information visit our news website.

ਆਸਟਰੇਲੀਆ ਵਿੱਚ ਕਬਾਈਲੀ ਲੋਕਾਂ ਨੇ ਅਡਾਨੀ ਦੀ ਕੋਲਾ ਖਾਣ ਦਾ ਰਾਹ ਰੋਕਿਆ - ਇਕ ਸੋਚ

ਬ੍ਰਿਸਬੇਨ, 25 ਅਗਸਤ, – ਆਸਟਰੇਲੀਆ ਦੇ ਕੇਂਦਰੀ ਕੁਈਨਜ਼ਲੈਂਡ ਵਿੱਚ ਵਾਂਗਾਨ ਅਤੇ ਜਾਗਾਲਿੰਗੋ ਕਬੀਲੇ ਨਾਲ ਜੁੜੇ ਲੋਕਾਂ, ਜੋ ਕਬੀਲੇ ਵਜੋਂ ਇਸ ਇਲਾਕੇ ਦੇ ਰਿਵਾਇਤ ਮਾਲਕ ਕਹੇ ਜਾਂਦੇ ਹਨ, ਨੇ ਅਡਾਨੀ ਦੀ ਕੋਲਾ ਮਾਈਨ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀਆਂ ਜ਼ਮੀਨਾਂ ਦਾ ‘ਕਬਾਇਲੀ ਕਬਜ਼ਾ’ ਮੁੜ ਕੇ ਕਰ ਲਿਆ ਤੇ ਅਡਾਨੀ ਦੇ ਮਜ਼ਦੂਰਾਂ ਨੂੰ ਮਾਈਨ ਉਸਾਰੀ ਵਾਲੀ ਥਾਂ ਜਾਣ ਤੋਂ ਰੋਕ ਦਿੱਤਾ ਹੈ। ਇਨ੍ਹਾਂ ਲੋਕਾਂ ਨੇ ਇਕ ਵਾਰ ਫੇਰ ਵਾਤਾਵਰਣ ਅਤੇ ਜ਼ਮੀਨ ਦੀ ਮਾਲਕੀ ਹੇਠ ਕੇਂਦਰੀ ਕੁਈਨਜ਼ਲੈਂਡ ਵਿਚ ਅਡਾਨੀ ਕੋਲੇ ਦੀ ਖਾਨ ਨੂੰ ਰੋਕਣ ਲਈ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ, ਜਿਸ ਨਾਲ ਸਥਿਤੀ ਗੰਭੀਰ ਹੋ ਸਕਦੀ ਹੈ।ਪਤਾ ਲੱਗਾ ਹੈ ਕਿ ਪ੍ਰਦਰਸ਼ਨਕਾਰੀਆਂ, ਜਿਨ੍ਹਾਂ ਵਿਚ ਰਵਾਇਤੀ ਕਬੀਲੇ ਦੇ ਮਾਲਕ ਅਤੇ ਦੇਸ਼ ਦੇ ਜਾਗਾਲਿੰਗੋ ਵਾਸੀ ਸ਼ਾਮਲ ਹਨ, ਨੇ ਕੇਂਦਰੀ ਕੁਈਨਜ਼ਲੈਂਡ ਵਿਚ ਵਿਵਾਦ ਵਾਲੀ ਅਡਾਨੀ ਕਾਰਮੀਕਲ ਕੋਲਾ ਮਾਈਨ ਦੀ ਮੁੱਖ ਸੜਕ ਜਾਮ ਕਰ ਦਿੱਤੀ ਹੈ। ਕੁਈਨਜ਼ਲੈਂਡ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ 20 ਤੋਂ ਵੱਧ ਲੋਕਾਂ ਨੇ ਇਸ ਜਗ੍ਹਾ ਤੋਂ ਸੜਕ ਦੇ ਪਾਰਲੇ ਪਾਸੇ ਇੱਕ ਕੈਂਪ ਬਣਾ ਲਿਆ ਸੀ। ਇਹ ਨਾਕਾਬੰਦੀ ਮਕਾਏ ਤੋਂ 400 ਕਿਲੋਮੀਟਰ ਤੋਂਜ਼ਿਆਦਾ ਅੰਦਰ ਮਾਈਨ ਬਣਨ ਵਿਰੁੱਧ ਇਕ ਦਹਾਕੇ ਤੋਂ ਚੱਲ ਰਹੀ ਮੁਹਿੰਮ ਤੋਂ ਬਾਅਦ ਕੀਤੀ ਗਈ ਹੈ। ਵੈਂਗਨ ਤੇ ਜੈਗਾਲਿੰਗੋ ਦੇ ਐਡਰੀਅਨ ਬੁਰਗੱਬਾ ਨੇ ਕਿਹਾ ਕਿ ਨਾਕਾਬੰਦੀ ਦਾ ਉਦੇਸ਼ ਜ਼ਮੀਨ ਉੱਤੇ ਮੁੜ ਕਬਜ਼ਾ ਕਾਇਮ ਕਰਨਾ ਅਤੇ ਮਾਈਨਿੰਗ ਦੇ ਦੈਂਤ ਨੂੰ ਪ੍ਰਾਜੈਕਟ ਛੱਡਣ ਲਈ ਮਜਬੂਰ ਕਰਨਾ ਹੈ। ਉਨ੍ਹਾਂ ਨੇ ਕਿਹਾ, ‘ਅਸੀਂ ਆਪਣੀ ਧਰਤੀ ਉੱਤੇ ਆਪਣਾ ਕਬਜ਼ਾ ਵਾਪਸ ਲੈ ਰਹੇ ਹਾਂ, ਕਿਉਂਕਿ ਸਾਨੂੰ ਨਜ਼ਰਅੰਦਾਜ਼ ਕੀਤਾ ਗਿਆ ਅਤੇ ਅਸੀਂ ਆਪਣੇ ਗੈਰ-ਕੰਟਰੋਲਡ ਇਲਾਕੇ ਦਾ ਵਿਨਾਸ਼ ਰੋਕਣ ਦੀ ਮੰਗ ਕਰਦੇ ਹਾਂ।’ਦੂਸਰੇ ਪਾਸੇ ਭਾਰਤ ਦੇ ਅਡਾਨੀ ਗਰੁੱਪ ਨੇ ਪਿਛਲੇ ਮਹੀਨੇ ਇੱਕ ਅਖਬਾਰ ਨੂੰ ਦੱਸਿਆ ਸੀ ਕਿ ਉਹ 2021 ਤੱਕ ਖਾਨ ਵਿੱਚੋਂ ਪਹਿਲੀ ਬਰਾਮਦੀ ਕੋਲਾ ਖੇਪ ਕੱਢਣ ਲਈ ਵਚਨਬੱਧ ਹਨ। ਆਸਟਰੇਲੀਆ ਦੀ ਫੈਡਰਲ ਸਰਕਾਰ ਅਤੇ ਰਾਜ ਸਰਕਾਰ ਵੱਲੋਂ ਅੰਤਮ ਮਨਜ਼ੂਰੀ ਦੇ ਬਾਅਦ ਇਸ ਮਾਈਨ ਦਾ ਕੰਮ 2019 ਵਿੱਚ ਸ਼ੁਰੂ ਹੋਇਆ ਸੀ।

ਅਮਰੀਕਾ ਦੇ ਵਿਸਕਾਨਸਿਨ ਰਾਜ ਦੇ ਦੱਖਣ ਪੂਰਬੀ ਸ਼ਹਿਰ ਦੇ ਕੇਨੋਸ਼ਾ ਵਿੱਚਇਸ ਮੰਗਲਵਾਰ ਨੂੰ ਨਸਲੀ ਵਿਤਕਰੇ ਖ਼ਿਲਾਫ਼ ਮੁਜ਼ਾਹਰੇ ਦੌਰਾਨ ਹੋਈ ਫ਼ਾਈਰਿੰਗ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ। ਪੀੜਤਾਂ ਦੀ ਪਛਾਣ ਨਹੀਂਦੱਸੀ ਗਈ। ਨਸਲੀ ਵਿਤਕਰੇ ਵਿਰੁੱਧ ਇਕ ਮੁਜ਼ਾਹਰੇ ਦੌਰਾਨ ਜਦੋਂ ਪੁਲਿਸ ਅਤੇ ਮੁਜ਼ਾਹਰਾਕਾਰੀਆਂ ਵਿਚਕਾਰ ਝੜਪ ਹੋ ਗਈਤਾਂ ਇਸ ਤੋਂ ਬਾਅਦ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਤੇ ਰਬੜ ਬੁਲੇਟ ਦੀ ਵਰਤੋਂਵੀ ਕੀਤੀ ਹੋਣ ਦੀ ਖਬਰ ਆਈ ਹੈ।

23 MLAs including 3 Punjab ministers corona positive

In Punjab so far 23 MLAs including 3 Ministers have reported positive and this has made it difficult for the Assembly session.

ਭਾਰਤ ਵਿੱਚ ਇਕੋ ਦਿਨ ਕੋਰੋਨਾ ਦੇ ਰਿਕਾਰਡ 75 ਹਜ਼ਾਰ ਤੋਂ ਵੱਧ ਨਵੇਂ ਕੇਸ ਮਿਲੇ

ਭਾਰਤ ਵਿੱਚ ਪਹਿਲੀ ਵਾਰ ਇਕੋ ਦਿਨਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 75 ਹਜ਼ਾਰ ਤੋਂ ਪਾਰ ਹੋਈ ਹੈ। ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ ਦਿੱਤੀ ਜਾਣਕਾਰੀ ਮੁਤਾਬਕ ਚੌਵੀ ਘੰਟੇ ਵਿੱਚ 75,760 ਨਵੇਂ ਕੇਸ ਮਿਲੇ ਅਤੇ 1023 ਲੋਕਾਂ ਦੀ ਏਨੇ ਸਮੇਂ ਵਿੱਚ ਮੌਤ ਹੋਈ ਹੈ।

Former Pakistani general's assets worth crores in four countries

Asim Salim Bajwa, chairman of the China-Pakistan Economic Corridor (CPEC) project and former Pakistani general, has an economic empire spanning four country

ਅਦਾਲਤ ਨੇ ਕਿਹਾ: ਔਰਤਾਂ ਦੀ ਰਾਖੀ ਲਈ ਅਦਾਲਤਾਂ ਸ੍ਰੀ ਕ੍ਰਿਸ਼ਨ ਵਾਂਗ ਕੰਮ ਕਰਨ

ਕਰਨਾਟਕ ਦੇ ਮੰਗਲੂਰੂ ਖੇਤਰ ਵਿੱਚ 69 ਸਾਲ ਦੀ ਬਜ਼ੁਰਗ ਔਰਤ ਨਾਲ ਬਲਾਤਕਾਰ ਦੇ ਕੇਸ ਵਿੱਚ ਕਰਨਾਟਕ ਹਾਈ ਕੋਰਟ ਨੇ ਇੱਕ ਬੜੀ ਅਹਿਮ ਟਿੱਪਣੀ ਕੀਤੀ ਹੈ।
ਜਸਟਿਸ ਬੀ ਵੀਰੱਪਾ ਅਤੇ ਜਸਟਿਸ ਈ ਐਸ ਇੰਦਰੀਸ਼ ਦੀ ਬੈਂਚ ਨੇ ਬਲਾਤਕਾਰ ਦੇ ਦੋਸ਼ੀ ਨੂੰ ਰਾਹਤ ਤੋਂ ਨਾਂਹ ਕਰਦੇ ਹੋਏ ਕਿਹਾ ਕਿ ਸਮਾਂ ਆ ਗਿਆ ਹੈ ਕਿ ਦੇਸ਼ ਦੀਆਂ ਅਦਾਲਤਾਂ ਨੂੰ ਧਰਮ ਤੇ ਔਰਤਾਂ ਦੀ ਰੱਖਿਆ ਲਈ ਮਹਾਭਾਰਤ ਦੇ ਭਗਵਾਨ ਸ੍ਰੀ ਕ੍ਰਿਸ਼ਨ ਵਾਂਗ ਕੰਮ ਕਰਨਾ ਹੋਵੇਗਾ।

ਸੁਪਰੀਮ ਕੋਰਟ ਨੇ ਕਿਹਾ: ਕੋਰੋਨਾ ਬਾਰੇ ਕੇਂਦਰੀ ਹੁਕਮ ਮੰਨਣ ਲਈ ਰਾਜ ਸਰਕਾਰਾਂ ਪਾਬੰਦ

ਸੁਪਰੀਮ ਕੋਰਟ ਨੇ ਕੱਲ੍ਹ ਸਾਫ ਕਹਿ ਦਿੱਤਾ ਹੈ ਕਿ ਕੋਰੋਨਾ ਮਹਾਮਾਰੀ ਬਾਰੇ ਕੇਂਦਰ ਸਰਕਾਰ ਨੇ ਜੋ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ, ਉਹ ਸਾਰੇ ਰਾਜਾਂ ਲਈ ਮੰਨਣੇ ਲਾਜ਼ਮੀ ਹਨ।
ਜਸਟਿਸ ਅਸ਼ੋਕ ਭੂਸ਼ਣ, ਜਸਟਿਸ ਆਰ ਸੁਭਾਸ਼ ਰੈਡੀ ਅਤੇ ਜਸਟਿਸ ਐਮ ਆਰ ਸ਼ਾਹ ਦੇ ਬੈਂਚ ਨੇ ਐਂਬੂਲੈਂਸਾਂ ਦੇ ਖਰਚੇ ਤੈਅ ਕਰਨ ਦੀ ਮੰਗ ਕਰਦੀ ਇੱਕ ਪਟੀਸ਼ਨ ਦੀ ਸੁਣਵਾਈ ਵੇਲੇ ਇਹ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਸਾਰੇ ਰਾਜਾਂ ਨੂੰ ਕੇਂਦਰ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਤੇ

ਸੁਮੇਧ ਸੈਣੀ ਖਿਲਾਫ ਇਕ ਹੋਰ ਗਵਾਹ ਨੇ ਅਦਾਲਤ ਵਿੱਚ ਬਿਆਨ ਦਰਜ ਕਰਵਾਏ

ਪੰਜਾਬ ਪੁਲਸ ਦੇ ਸਾਬਕਾ ਡੀਜੀ ਪੀ ਸੁਮੇਧ ਸਿੰਘ ਸੈਣੀ ਦੀ ਮੁਸ਼ਕਲ ਅੱਜ ਹੋਰ ਵਧ ਗਈ ਹੈ। ਅੱਜ ਵੀਰਵਾਰ ਨੂੰ ਉਸ ਖ਼ਿਲਾਫ਼ ਇਕ ਹੋਰ ਗਵਾਹ ਸਾਹਮਣੇ ਆਇਆ ਹੈ। ਸੁਪਰੀਮ ਕੋਰਟ ਨੇ ਭਾਵੇਂ ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਕਤਲਕੇਸ ਵਿਚ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਉੱਤੇ ਰੋਕ ਲਾਈ ਹੋਈ ਹੈ ਅਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਵੀ ਉਸ ਨੂੰ ਬਲੈਂਕਟ ਜ਼ਮਾਨਤ ਦੇ ਦਿੱਤੀ ਹੈ, ਪਰ ਉਸ ਦੇ ਖਿਲਾਫ ਅਦਾਲਤੀ ਕੇਸਾਂ ਦੀ ਕਾਰਵਾਈ ਲਗਾਤਾਰ ਚੱਲ ਰਹੀ ਹੈ, ਜਿਸ ਵਿੱਚ ਅੱਜ ਇੱਕ ਬਿਆਨ ਹੋਰ ਜੁੜ ਗਿਆ ਹੈ।

ਹਰਸਿਮਰਤ ਕੌਰ ਵੀ ਦਿੱਲੀ ਵਿਰੁੱਧ ਕੜਕੀ ਅਸੀਂ ਹੱਥ ਜੋੜਨੇ ਛੱਡ ਕੇ ਦਿੱਲੀ ਦੀਆਂ ਕੰਧਾਂ ਹਿਲਾਵਾਂਗੇ

ਕੇਂਦਰ ਸਰਕਾਰਵਿੱਚੋਂ ਅਸਤੀਫ਼ਾ ਦੇਣ ਪਿੱਛੋਂ ਅੱਜ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਖ਼ਤ ਦਮਦਮਾ ਸਾਹਿਬ ਵਿਖੇ ਮੱਥਾ ਟੇਕਣ ਆਏ ਤਾਂ ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਅਕਾਲੀ ਵਰਕਰ ਵੀ ਪੁੱਜੇ ਸਨ, ਜਿਨ੍ਹਾਂ ਨੂੰ ਸੰਬੋਧਨ ਕਰਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਆਪਣੀ ਭਾਈਵਾਲ ਪਾਰਟੀ ਭਾਜਪਾ ਸਮੇਤ ਵਿਰੋਧੀ ਪਾਰਟੀਆਂ ਉੱਤੇਜ਼ੋਰਦਾਰ ਨਿਸ਼ਾਨੇ ਸਾਧੇ।

ਬਾਲੀਵੁੱਡ ਵਿੱਚ ਡਰੱਗ ਦੀ ਮਾਰ: ਹੀਰੋਇਨ ਦੀਪਿਕਾ ਪਾਦੂਕੋਨਤੋਂ ਪੰਜ ਘੰਟੇ ਗਹਿਰੀ ਪੁੱਛ-ਗਿੱਛ

Indian film star Deepika Padukone today arrived at the NCB (Narcotics Control Bureau) office in South Mumbai to file a statement in the narcotics case rel